ਸੈਨੇਟਰੀ ਇੰਸਪੈਕਟਰ ਜਸਵਿੰਦਰ ਕੌਰ ਵੱਲੋਂ ਸ਼ਹਿਰ ‘ਚ ਅਚਨਚੇਤ ਚੈਕਿੰਗ
ਬੱਸੀ ਪਠਾਣਾ (ਉਦੇ): ਬੱਸੀ ਪਠਾਣਾ ਨਗਰ ਕੌਂਸਲ ਵੱਲੋਂ ਸ਼ਹਿਰ ਨੂੰ ਸਾਫ਼ ਸੁੱਥਰਾ ਰੱਖਣ ਸਬੰਧੀ ਸਵੱਛ ਭਾਰਤ ਮੁਹਿੰਮ ਤਹਿਤ ਸੈਨੇਟਰੀ ਇੰਸਪੈਕਟਰ ਜਸਵਿੰਦਰ ਕੌਰ ਵੱਲੋਂ ਸ਼ਹਿਰ ‘ਚ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਸਫ਼ਾਈ ਕਰਮਚਾਰੀਆਂ ਨੂੰ ਜਾਗਰੂਕ ਕੀਤਾ ਕਿ ਉਹ ਗਿੱਲਾ ਤੇ ਸੁੱਕਾ ਕੂੜਾ ਵੱਖ ਵੱਖ ਰੱਖਣ। ਉਨ੍ਹਾਂ ਕਿਹਾ ਕਿ ਸਾਨੂੰ ਸਮੱਸਿਆ ਆ ਰਹੀ ਸੀ ਕਿ ਗਿੱਲਾ ਸੁੱਕਾ ਕੂੜਾ ਇਕੱਠਾ ਹੀ ਆ ਰਿਹਾ ਹੈ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਪ੍ਰਾਈਵੇਟ ਕਾਮਿਆ ਵੱਲੋਂ ਜੋਂ ਕਿ ਘਰਾਂ ਤੋਂ ਕੂੜਾ ਲੈਂਦੇ ਸਨ ਉਹ ਗਿੱਲਾ ਸੁੱਕਾ ਕੂੜਾ ਵੱਖ ਵੱਖ ਨਹੀਂ ਲੈਂਦੇ ਸਗੋਂ ਇਕੱਠਾ ਲੈਂਦੇ ਹਨ ਜਿਸ ਕਾਰਨ ਡੰਪ ਕਰਨ ਵਿੱਚ ਕਾਫ਼ੀ ਸਮੱਸਿਆ ਆਉਂਦੀ ਹੈ ਉਨ੍ਹਾਂ ਕਿਹਾ ਕਿ ਇਹ ਪ੍ਰਾਈਵੇਟ ਬੰਦੇ ਹਨ ਸਾਡੇ ਮੁਲਾਜ਼ਮ ਨਹੀ ਹਨ ਲੋਕਾਂ ਦਾ ਪ੍ਰਾਈਵੇਟ ਕੰਮ ਕਰਦੇ ਹਨ ਉਨ੍ਹਾਂ ਨੂੰ ਇਹ ਸਮਜਾਇਆ ਗਿਆ ਹੈ ਕਿ ਗਿੱਲਾ ਸੁੱਕਾ ਕੂੜਾ ਵੱਖ ਵੱਖ ਦਿੱਤਾ ਜਾਵੇ ਤਾਂ ਜੋਂ SWM ਦੇ ਰੂਲ ਮੁਤਾਬਿਕ ਆਪਣਾ ਕੰਮ ਕਰ ਸਕੀਏ । ਸਫਾਈ ਕਰਮਚਾਰੀ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਕਿ ਜੇਕਰ ਮੂੜ੍ਹ ਗਿੱਲਾ ਸੁੱਕਾ ਕੂੜਾ ਵੱਖ ਨਾ ਕਿਤਾ ਗਿਆ ਤਾਂ ਬਣਦੀ ਕਰਵਾਈ ਅਮਲ ਚ ਲਿਆਦੀ ਜਾਵੇਗੀ ।ਕੂੜੇ ਕਰਕਟ ਵਿਚ ਸੁੱਟਿਆ ਗਿਆ ਪਲਾਸਟਿਕ ਪ੍ਰਦੂਸ਼ਣ ਫੈਲਾਉਂਦਾ ਹੈ ਜਿਸ ਲਈ ਇਸ ਨੂੰ ਅਲੱਗ ਰੱਖਿਆ ਜਾਵੇ ਤਾਂ ਜੋ ਇਸ ਨੂੰ ਮੁੜ ਵਰਤੋਂ ’ਚ ਲਿਆਂਦਾ ਜਾ ਸਕੇ। ਉਨ੍ਹਾਂ ਅੱਗੇ ਕਿਹਾ ਕਿ ਅਲੱਗ ਕੀਤੇ ਕੂੜੇ ਤੋਂ ਖਾਦ ਬਣਾਈ ਜਾ ਸਕਦੀ ਹੈ ਜੋ ਕਿ ਬਾਗਬਾਨੀ ਤੇ ਖੇਤੀ ਦੇ ਕੰਮ ਆਉਂਦੀ ਹੈ। ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗਿੱਲਾ ਸੁੱਕਾ ਕੂੜਾ ਵੱਖ ਰੱਖਣ ਅਤੇ ਕੂੜਾ ਖੁੱਲ੍ਹੇ ਵਿਚ ਨਾ ਸੁੱਟਣ ਕਿਉਂਕਿ ਇਸ ਨਾਲ ਪ੍ਰਦੂਸ਼ਣ ਫੈਲਦਾ ਹੈ। ਇਸ ਮੌਕੇ ਕਲਰਕ ਰਣਧੀਰ ਸਿੰਘ ਤੇ ਰਵੀ ਸ਼ਰਮਾ ਤੇ ਪ੍ਰਧਾਨ ਕਾਂਸ਼ੀ ਰਾਮ ਤੋਂ ਇਲਾਵਾ ਕਮਲਜੀਤ ਗੁਲੂ, ਕਮਲੇਸ਼ ਰਾਣੀ, ਨਿਹਾਲ, ਪਰਦੀਪ, ਜੌਨੀ ਤੇ ਚੰਦਰ ਸ਼ੇਖਰ ਮੌਜੂਦ ਸਨ।