Punjab

ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ- ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ ਪੀ

ਸਰਹਿੰਦ,ਥਾਪਰ:

ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਸ਼ਾਨਦਾਰ ਜਿੱਤ ਹਾਸਲ ਕਰੇਗੀ। ਇਹ ਗੱਲ ਗੁਰਪ੍ਰੀਤ ਸਿੰਘ ਜੀ ਪੀ ਸਾਬਕਾ ਵਿਧਾਇਕ ਤੇ ਜਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਨੇ ਗੱਲਬਾਤ ਦੌਰਾਨ ਕਹੀ। ਗੁਰਪ੍ਰੀਤ ਸਿੰਘ ਜੀਪੀ ਜੋ ਕਿ ਨਿੱਜੀ ਤੌਰ ‘ਤੇ ਹਰਚੰਦ ਸਿੰਘ ਡੂਮਛੇੜੀ ਦੇ ਸਮਾਗਮ ਵਿੱਚ ਸ਼ਾਮਲ ਹੋਣ ਲਈ ਉਚੇਚੇ ਤੌਰ ਤੇ ਪਹੁੰਚੇ ਸਨ ਨੇ ਕਿਹਾ ਕਿ ਲੋਕਾਂ ਦਾ ਝੁਕਾਅ ਹੁਣ ਕਾਂਗਰਸ ਪਾਰਟੀ ਵੱਲ ਹੋ ਰਿਹਾ ਹੈ। ਕਿਉਂਕਿ ਇਹ ਧਰਮ ਨਿਰਪੱਖ ਪਾਰਟੀ ਹੈ ਤੇ ਦੇਸ਼ ਦਾ ਸਰਵਪੱਖੀ ਵਿਕਾਸ ਕਰਦੀ ਹੈ। ਉਹਨਾਂ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਫਿਰਕਾਪ੍ਰਸਤ ਪਾਰਟੀ ਹੈ ਤੇ ਧਰਮ ਦੇ ਨਾਮ ਤੇ ਲੋਕਾਂ ਨੂੰ ਵੰਡ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਸ਼ਾਸਨ ਦੌਰਾਨ ਹਰੇਕ ਵਰਗ ਲਈ ਲੋਕ ਭਲਾਈ ਸਕੀਮਾਂ ਲਾਗੂ ਕਰਦੀ ਹੈ। ਇਸ ਲਈ ਹੁਣ ਲੋਕਾਂ ਦਾ ਝੁਕਾਅ ਪਾਰਟੀ ਵੱਲ ਹੋ ਗਿਆ ਹੈ।

ਇਸ ਮੌਕੇ ਕਰਨੈਲ ਸਿੰਘ , ਰਣਜੀਤ ਸਿੰਘ ਘੋਲਾ, ਵਿਜੈ ਸ਼ਰਮਾ ਟਿੰਕੂ , ਜਸਵੀਰ ਸਿੰਘ ਕਾਈਨੌਰ , ਬਹਾਦਰ ਸਿੰਘ , ਜਰਨੈਲ ਸਿੰਘ ਕੁੰਭ , ਰਮਨ ਗੁਪਤਾ ਤੇ ਜਸਪ੍ਰੀਤ ਸਿੰਘ ਆਦਿ ਹਾਜਰ ਸਨ।

Leave a Reply

Your email address will not be published. Required fields are marked *