ਭਗਤ ਰਵਿਦਾਸ ਜੀ ਦੇ 647 ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਏ ਗਏ
ਸਰਹਿੰਦ, ਰੂਪ ਨਰੇਸ਼:
ਸ਼੍ਰੀ ਗੁਰੂ ਰਵਿਦਾਸ ਭਵਨ ਪ੍ਰਬੰਧਕ ਕਮੇਟੀ ਬ੍ਰਾਹਮਣ ਮਾਜਰਾ ਵਲੋਂ ਭਗਤ ਰਵਿਦਾਸ ਜੀ ਦੇ 647 ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸਾਹਿਬ ਵਿੱਚ ਦੀਵਾਨ ਸਜਾਏ ਗਏ ਇਸ ਉਪਰੰਤ ਸੰਗਤਾਂ ਲਈ ਲੰਗਰ ਵੀ ਲਗਾਏ।ਕਮੇਟੀ ਦੇ ਪ੍ਰਧਾਨ ਲਾਭ ਸਿੰਘ ਕੌਸਲਰ ਜਗਜੀਤ ਸਿੰਘ ਕੋਕੀ ਅਤੇ ਬਾਬਾ ਸੁਰਿੰਦਰ ਸਿੰਘ ਨੇ ਕਿਹਾ ਕਿ ਸੰਤ ਸ਼੍ਰੋਮਣੀ ਸੰਤ ਗੁਰੂ ਰਵਿਦਾਸ ਜੀ ਨੇ ਸਦਾ ਕਰਮ ਦੀ ਪ੍ਰਧਾਨਤਾ `ਤੇ ਜੋਰ ਦਿੱਤਾ ਹੈ। ਉਹਨਾਂ ਨੇ ਭਗਤੀ ਯੁੱਗ ਤੇ ਆਪਣੀਆਂ ਸਿੱਖਿਆਵਾਂ ਰਾਹੀ ਇਹ ਪਰਮਾਤਮਾ ਮਾਨਵਤਾ ਦੀ ਭਲਾਈ ਤੇ ਸਰਬ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ। ਬਾਬਾ ਰਾਜ ਸਿੰਘ ਨੇ ਕੀਰਤਨ ਕਰਕੇ ਸੰਗਤਾ ਨੂੰ ਨਿਹਾਲ ਕੀਤਾ। ਸੰਗਤਾਂ ਲਈ ਲੰਗਰ ਵੀਂ ਲਗਾਇਆ ਗਿਆ। ਇਸ ਮੌਕੇ ਰਣਜੀਤ ਸਿੰਘ , ਸ਼ਮਸ਼ੇਰ ਸਿੰਘ , ਨਿਰਭੈ ਸਿੰਘ , ਭਗਵਾਨ ਸਿੰਘ, ਰਣਜੀਤ ਸਿੰਘ , ਨਿਰਮਲ ਸਿੰਘ ਨਿੰਮਾ, ਜਸਪਾਲ ਸਿੰਘ , ਦਰਬਾਰਾ ਸਿੰਘ , ਕੁਲਦੀਪ ਸਿੰਘ , ਇੰਦਰਜੀਤ ਸਿੰਘ , ਜਗਜੀਤ ਸਿੰਘ ਕੋਕੀ , ਸਵਰਨ ਸਿੰਘ , ਹਰਵੀਰ ਸਿੰਘ ਤੇ ਹੋਰ ਪਤਵੰਤੇ ਸੱਜਣ ਵੀ ਹਾਜਰ ਸਨ।