ਪੀ.ਜੀ.ਆਈ ਚੰਡੀਗੜ੍ਹ ਵਿਖੇ ਲਗਾਇਆ ਲੰਗਰ
ਬੱਸੀ ਪਠਾਣਾ (ਉਦੇ): ਮਹਾਕਾਲ ਲੰਗਰ ਸੇਵਾ ਕਮੇਟੀ ਬੱਸੀ ਪਠਾਣਾ ਵਲੋਂ ਪੀ ਜੀ ਆਈ ਚੰਡੀਗੜ੍ਹ ਵਿਖੇ ਖੀਰ, ਪਲਾਓ, ਅਤੇ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ। ਸੰਸਥਾਂ ਦੇ ਮੈਂਬਰ ਅਜੈ ਕੁਮਾਰ (ਪੱਪੂ) ਨੇ ਦਸਿਆ ਕਿ ਸੰਸਥਾਂ ਕੋਲ ਜਿਨੇ ਪੈਸੇ ਇਕੱਠੇ ਹੁੰਦੇ ਹਨ, ਉਨ੍ਹਾਂ ਪੈਸਿਆਂ ਨਾਲ ਮਹੀਨੇ ਵਿਚ ਦੋ ਵਾਰ ਪੀ ਜੀ ਆਈ ਵਿੱਖੇ ਲੰਗਰ ਲਗਾਇਆ ਜਾਂਦਾ ਹੈ। ਓਹਨਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੋ ਵੀ ਲੰਗਰ ਵਿਚ ਸਹਿਯੋਗ ਦੇਣਾ ਚਾਹੁੰਦੇ ਹਨ ਉਹ ਸਾਡੇ ਨਾਲ ਸੰਪਰਕ ਕਰ ਸਕਦਾ ਹੈ। ਲੰਗਰ ਵਿਚ ਉਹਨਾਂ ਨਾਲ ਲਧਾ ਰਾਮ, ਮੋਹਨ ਲਾਲ, ਰਾਜੇਸ਼ ਕੁਮਾਰ, ਬਲਕਾਰ ਸਿੰਘ, ਸੰਜੇ ਗਾਂਧੀ, ਰਾਕੇਸ਼ ਭਾਟੀਆ ਆਦਿ ਹਾਜ਼ਰ ਸਨ।